ਮੁੰਬਈ, 05 ਅਕਤੂਬਰ (ਹਿ. ਸ.)। ਸਿਨੇਮਾਘਰਾਂ ਤੋਂ ਬਾਅਦ ਹੁਣ ‘ਗਦਰ-2’ ਓਟੀਟੀ ‘ਤੇ ਧਮਾਲਾਂ ਪਾਉਣ ਲਈ ਤਿਆਰ ਹੈ। ਇਹ ਫਿਲਮ 6 ਅਕਤੂਬਰ ਨੂੰ ਜੀ5 ‘ਤੇ ਰਿਲੀਜ਼ ਹੋਵੇਗੀ। ਜੀ5 ਅਤੇ ਫਿਲਮ ਨਿਰਮਾਤਾਵਾਂ ਨੇ ਇਸ ਫਿਲਮ ਨੂੰ ਓਟੀਟੀ ‘ਤੇ ਰਿਲੀਜ਼ ਕਰਨ ਲਈ ਵੱਡਾ ਸੌਦਾ ਕੀਤਾ ਹੈ। ਨਿਰਮਾਤਾਵਾਂ ਨੇ ਫਿਲਮ ਦੇ ਓਟੀਟੀ ਪ੍ਰਦਰਸ਼ਨੀ ਅਧਿਕਾਰ ਜ਼ੀ 5 ਨੂੰ 50 ਕਰੋੜ ਰੁਪਏ ਵਿੱਚ ਵੇਚ ਦਿੱਤੇ ਹਨ। ਇਸ ਫਿਲਮ ਦਾ ਪਹਿਲਾ ਭਾਗ ਪਹਿਲਾਂ ਹੀ ਓਟੀਟੀ ‘ਤੇ ਉਪਲਬਧ ਹੈ। ਜੀ5 ਨੇ ਵੀ ਇੱਕ ਟਵੀਟ ਸ਼ੇਅਰ ਕਰਕੇ ਇਸ ਦਾ ਐਲਾਨ ਕੀਤਾ ਹੈ।
ਸੰਨੀ ਦਿਓਲ ਦੀ ਫਿਲਮ ‘ਗਦਰ 2’ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ ਹੈ। ਇਸ ਫਿਲਮ ਦਾ ਕ੍ਰੇਜ਼ ਦਰਸ਼ਕਾਂ ‘ਚ ਦੇਖਣ ਨੂੰ ਮਿਲਿਆ ਅਤੇ ਇਸ ਦੇ ਨਾਲ ਹੀ ਫਿਲਮ ਨੇ ਬਾਕਸ ਆਫਿਸ ‘ਤੇ ਰਿਕਾਰਡ ਵੀ ਤੋੜ ਦਿੱਤੇ। ਦਰਸ਼ਕ ਇਸ ਫਿਲਮ ਦੀ ਓਟੀਟੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਇਸ ਲਈ ਹੁਣ ਇਹ ਫਿਲਮ 6 ਅਕਤੂਬਰ ਨੂੰ ਜੀ5 ‘ਤੇ ਰਿਲੀਜ਼ ਹੋਵੇਗੀ। ਜਿਸ ਦਰਸ਼ਕ ਨੇ ਇਸ ਨੂੰ ਸਿਨੇਮਾਘਰਾਂ ‘ਚ ਦੇਖਿਆ ਹੈ, ਉਹ ਵੀ ਓ.ਟੀ.ਟੀ ‘ਤੇ ਇਸ ਦਾ ਦੁਬਾਰਾ ਆਨੰਦ ਲੈਣ ਲਈ ਉਤਾਵਲੇ ਹਨ।
ਫਿਲਮ ਨੇ ਹੁਣ ਤੱਕ 527 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਫਿਲਮ ਨੇ ਦੁਨੀਆ ਭਰ ‘ਚ 681 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। 60 ਕਰੋੜ ਦੇ ਬਜਟ ਨਾਲ ਬਣੀ ਇਸ ਫਿਲਮ ਨੇ ਬਾਕਸ ਆਫਿਸ ‘ਤੇ ਕਈ ਰਿਕਾਰਡ ਤੋੜੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
