ਨਵੀਂ ਦਿੱਲੀ, 03 ਅਕਤੂਬਰ। ਗਲੋਬਲ ਬਾਜ਼ਾਰ ਤੋਂ ਅੱਜ ਮਿਲੇ ਜੁਲੇ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਡਾਓ ਜੌਂਸ ਫਿਊਚਰਜ਼ ਅੱਜ ਦਬਾਅ ‘ਚ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਯੂਰਪੀ ਬਾਜ਼ਾਰ ਸੂਚਕਾਂਕ ਪਿਛਲੇ ਸੈਸ਼ਨ ਦੌਰਾਨ ਵੱਡੀ ਗਿਰਾਵਟ ਨਾਲ ਬੰਦ ਹੋਏ। ਏਸ਼ੀਆਈ ਬਾਜ਼ਾਰਾਂ ‘ਚ ਅੱਜ ਲਗਾਤਾਰ ਦਬਾਅ ਬਣਿਆ ਨਜ਼ਰ ਆ ਰਿਹਾ ਹੈ।
ਪਿਛਲੇ ਸੈਸ਼ਨ ਵਿੱਚ ਲਗਾਤਾਰ ਦਬਾਅ ਵਿੱਚ ਵਪਾਰ ਕਰਨ ਤੋਂ ਬਾਅਦ ਵਾਲ ਸਟ੍ਰੀਟ ਸੂਚਕਾਂਕ ਆਖਰੀ ਸਮੇਂ ’ਚ ਖਰੀਦਦਾਰੀ ਦੇ ਮਾਹੌਲ ਕਾਰਨ ਹਰੇ ਵਿੱਚ ਬੰਦ ਹੋਣ ਵਿੱਚ ਕਾਮਯਾਬ ਰਹੇ। ਐੱਸਐਂਡਪੀ 500 ਇੰਡੈਕਸ 0.01 ਫੀਸਦੀ ਦੇ ਵਾਧੇ ਨਾਲ 4,288.39 ’ਤੇ, ਨੈਸਡੈਕ 0.67 ਫੀਸਦੀ ਦੀ ਮਜ਼ਬੂਤੀ ਨਾਲ 13,307.77 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ। ਉਥੇ ਹੀ ਡਾਓ ਜੋਂਸ ਫਿਊਚਰਜ਼ ਅੱਜ 0.19 ਫੀਸਦੀ ਦੀ ਕਮਜ਼ੋਰੀ ਦੇ ਨਾਲ 33,367.41 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ।
ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ‘ਚ ਲਗਾਤਾਰ ਦਬਾਅ ਰਿਹਾ, ਜਿਸ ਕਾਰਨ ਯੂਰਪ ਦੇ ਤਿੰਨੋਂ ਪ੍ਰਮੁੱਖ ਸੂਚਕ ਅੰਕ ਵੱਡੀ ਗਿਰਾਵਟ ਦਾ ਸ਼ਿਕਾਰ ਹੋ ਗਏ। ਐੱਫਟੀਐੱਸਈ ਇੰਡੈਕਸ 1.30 ਫੀਸਦੀ ਡਿੱਗ ਕੇ 7,510.72 ‘ਤੇ, ਸੀਏਸੀ ਸੂਚਕਾਂਕ 0.95 ਫੀਸਦੀ ਗਿਰਾਵਟ ਨਾਲ 7,068.16 ਅੰਕ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 139.37 ਅੰਕ ਜਾਂ 0.91 ਫੀਸਦੀ ਦੀ ਕਮਜ਼ੋਰੀ ਨਾਲ 15,247.21 ਅੰਕ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ ‘ਚ ਅੱਜ ਲਗਾਤਾਰ ਦਬਾਅ ਦੀ ਸਥਿਤੀ ਬਣੀ ਹੋਈ ਹੈ। ਕੋਸਪੀ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ ‘ਚ ਛੁੱਟੀ ਕਾਰਨ ਅੱਜ ਕੋਈ ਕਾਰੋਬਾਰ ਨਹੀਂ ਹੋ ਰਿਹਾ। ਏਸ਼ੀਆਈ ਬਾਜ਼ਾਰਾਂ ‘ਚੋਂ ਸਿਰਫ ਜਕਾਰਤਾ ਕੰਪੋਜ਼ਿਟ ਇੰਡੈਕਸ 0.14 ਫੀਸਦੀ ਦੀ ਮਜ਼ਬੂਤੀ ਨਾਲ 6,971.32 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਦੂਜੇ ਪਾਸੇ ਗਿਫਟ ਨਿਫਟੀ 0.20 ਫੀਸਦੀ ਦੀ ਗਿਰਾਵਟ ਨਾਲ 19,573.50 ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 0.24 ਫੀਸਦੀ ਡਿੱਗ ਕੇ 16,517.98 ਅੰਕ ਦੇ ਪੱਧਰ ‘ਤੇ, ਨਿਕੇਈ ਇੰਡੈਕਸ 462.64 ਅੰਕ ਜਾਂ 1.46 ਫੀਸਦੀ ਦੀ ਵੱਡੀ ਗਿਰਾਵਟ ਨਾਲ 31,297.24 ਅੰਕ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 531.29 ਅੰਕ ਜਾਂ 2.98 ਫੀਸਦੀ ਡਿੱਗ ਕੇ 17,278.37 ਅੰਕਾਂ ਦੇ ਪੱਧਰ ‘ਤੇ, ਸਟਰੇਟਸ ਟਾਈਮਜ਼ ਇੰਡੈਕਸ 0.82 ਫੀਸਦੀ ਦੀ ਕਮਜ਼ੋਰੀ ਨਾਲ 3,182.70 ਅੰਕਾਂ ਦੇ ਪੱਧਰ ‘ਤੇ ਅਤੇ ਸੈੱਟ ਕੰਪੋਜ਼ਿਟ ਇੰਡੈਕਸ 1.37 ਫੀਸਦੀ ਦੀ ਗਿਰਾਵਟ ਨਾਲ 1,449.39 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
