ਮੁੰਬਈ, 02 ਅਕਤੂਬਰ (ਹਿ. ਸ.)। ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੀ ਜਯੰਤੀ ਦੇ ਮੌਕੇ ‘ਤੇ ਆਪਣੀ ਆਉਣ ਵਾਲੀ ਫਿਲਮ ‘ਸਕਾਈ ਫੋਰਸ’ ਦਾ ਐਲਾਨ ਕੀਤਾ ਹੈ। ਅਕਸ਼ੈ ਕੁਮਾਰ ਫਿਲਮ ਰਾਹੀਂ ਬਾਲਾਕੋਟ ਏਅਰ ਸਟ੍ਰਾਈਕ ਦੀ ਕਹਾਣੀ ਨੂੰ ਅੱਗੇ ਲਿਆਉਣਗੇ।
ਅਕਸ਼ੇ ਨੇ ਇਸ ਫਿਲਮ ਦਾ ਇੱਕ ਛੋਟਾ ਪ੍ਰੋਮੋ ਵੀ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਲਿਖਿਆ, ”ਅੱਜ ਗਾਂਧੀ-ਸ਼ਾਸਤਰੀ ਜਯੰਤੀ ਦੇ ਮੌਕੇ ‘ਤੇ ਪੂਰਾ ਦੇਸ਼ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਜੈ ਅਨੁਸੰਧਾਨ ਦਾ ਨਾਅਰਾ ਲਗਾ ਰਿਹਾ ਹੈ। ਸਾਡੀ ਫਿਲਮ ਦੀ ਘੋਸ਼ਣਾ ਕਰਨ ਲਈ ਇਸ ਤੋਂ ਵਧੀਆ ਦਿਨ ਹੋਰ ਨਹੀਂ ਹੋ ਸਕਦਾ। ਸਾਡੇ ਭਾਰਤ ਦੇ ਪਹਿਲੇ ਹਵਾਈ ਹਮਲੇ ਦੀ ਰੋਮਾਂਚਕ ਕਹਾਣੀ।’’
ਅੱਜ ਤੋਂ ਠੀਕ ਇਕ ਸਾਲ ਬਾਅਦ ਭਾਵ 2 ਅਕਤੂਬਰ 2024 ਨੂੰ ‘ਸਕਾਈ ਫੋਰਸ’ ਰਿਲੀਜ਼ ਹੋਵੇਗੀ। ਇਸ ਟੀਜ਼ਰ ਵਿੱਚ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਮੁਹੰਮਦ ਅਯੂਬ ਖਾਨ ਦਾ ਭਾਸ਼ਣ ਸੁਣਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਭਾਸ਼ਣ ਦੀ ਇੱਕ ਕਲਿੱਪ ਸਾਡੇ ਸਾਹਮਣੇ ਆਉਂਦੀ ਹੈ। ਇਸ ਫਿਲਮ ‘ਚ ਅਕਸ਼ੇ ਕੁਮਾਰ ਮੁੱਖ ਭੂਮਿਕਾ ਨਿਭਾਉਣਗੇ ਅਤੇ ਵੀਰ ਪਹਾੜੀਆ ਫਿਲਮ ਇੰਡਸਟਰੀ ‘ਚ ਡੈਬਿਊ ਕਰਨਗੇ। ਸਨਅਤਕਾਰ ਸੰਜੇ ਪਹਾੜੀਆ ਦੇ ਬੇਟੇ ਵੀਰ ਦਾ ਨਾਮ ਸਾਰਾ ਅਲੀ ਖਾਨ ਨਾਲ ਜੋੜਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
