ਖੰਨਾ, 02 ਅਕਤੂਬਰ (ਹਿ. ਸ.)। ਸੀਨੀਅਰ ਭਾਜਪਾ ਆਗੂ ਬਲਜਿੰਦਰ ਸਿੰਗਲਾ ਦੀ ਅਗਵਾਈ ਵਿਚ ਭਾਜਪਾ ਆਗੂਆਂ ਦੇ ਵਫਦ ਵਲੋਂ ਨਵ ਨਿਯੁਕਤ ਪੰਜਾਬ ਭਾਜਪਾ ਜਨਰਲ ਸਕੱਤਰ ਅਤੇ ਖੰਨਾ ਦੇ ਇੰਚਾਰਜ਼ ਅਨਿਲ ਸਰੀਨ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਬਲਜਿੰਦਰ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਅਨਿਲ ਸਰੀਨ ਨੂੰ ਬੁੱਕੇ ਭੇਂਟ ਕਰਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਵਫਦ ’ਚ ਜ਼ਿਲ੍ਹਾ ਮੀਤ ਪ੍ਰਧਾਨ ਅਨੂਪ ਸ਼ਰਮਾ, ਜਨਰਲ ਸਕੱਤਰ ਵਿਨੋਦ ਕੋਸ਼ਲ, ਕਨਵੀਨਰ ਐਡਵੋਕੇਟ ਅਜੇ ਦਵੇਸ਼ਵਰ ਮੌਜੂਦ ਸਨ।
ਇਸ ਮੌਕੇ ਬਲਜਿੰਦਰ ਸਿੰਗਲਾ ਵੱਲੋਂ ਅਨਿਲ ਸਰੀਨ ਨਾਲ ਪੁਲਿਸ ਜ਼ਿਲ੍ਹਾ ਖੰਨਾ ਦੀ ਰਾਜਨੀਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉੱਥੇ ਹੀ ਸਿੰਗਲਾ ਵੱਲੋਂ ਸਰੀਨ ਨੂੰ ਪੁਲਿਸ ਜ਼ਿਲ੍ਹਾਂ ਖੰਨਾ ਦੇ ਰਾਜਨੀਤਕ ਹਲਾਤਾਂ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਸਿੰਗਲਾ ਨੇ ਇਹ ਵੀ ਦੱਸਿਆ ਕਿ ਖੰਨਾ ’ਚ ਭਾਜਪਾ ਨੂੰ ਹੋਰ ਮਜ਼ਬੂਤ ਕਰਨ ਲਈ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਨੂੰ ਲਾਮਬੱਧ ਕਰਨ ਦੀ ਲੋੜ ਹੈ, ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਖੰਨਾ ਵਿਚ ਜਲਦ ਹੀ ਮੀਟਿੰਗਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ । ਸਿੰਗਲਾ ਨੇ ਅਨਿਲ ਸਰੀਨ ਨੂੰ ਪੁਲਿਸ ਜ਼ਿਲ੍ਹਾਂ ਖੰਨਾ ’ਚ ਭਾਜਪਾ ਦੀ ਮਜ਼ਬੂਤੀ ਲਈ ਹੋਰ ਵੀ ਕਈ ਸੁਝਾਅ ਦਿੱਤੇ। ਅਨਿਲ ਸਰੀਨ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਵੱਲੋਂ ਖੰਨਾ ਵਿਚ ਜਲਦ ਤੋਂ ਜਲਦ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
