ਨਵੀਂ ਦਿੱਲੀ, 01 ਅਕਤੂਬਰ (ਹਿ.ਸ.)। ਸਵੱਛਤਾ ਪਖਵਾੜਾ-ਸਵੱਛਤਾ ਹੀ ਸੇਵਾ, 2023 ਦੇ ਤਹਿਤ, ਲੋਕ ਸਭਾ ਸਪੀਕਰ ਓਮ ਬਿਰਲਾ ਨੇ ਐਤਵਾਰ ਨੂੰ ਰਾਜਸਥਾਨ ਦੇ ਕੋਟਾ ਵਿੱਚ ਆਯੋਜਿਤ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ। ਇਸ ਮੌਕੇ ਬਿਰਲਾ ਨੇ ਕਿਹਾ ਕਿ ਸਫ਼ਾਈ ਨਾਲ ਸਿਹਤ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ। ਸਫ਼ਾਈ ਵਿੱਚ ਰੱਬ ਵੱਸਦਾ ਹੈ। ਪੂਜਯ ਬਾਪੂ ਨੇ ਵੀ ਸਫਾਈ ਨੂੰ ਮਨੁੱਖਤਾ ਦੀ ਸਰਵੋਤਮ ਸੇਵਾ ਦੱਸਿਆ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਇਹ ਸੰਕਲਪ ਦੁਹਰਾਉਣ ਕਿ ਉਹ ਨਿਯਮਿਤ ਤੌਰ ‘ਤੇ ਸ਼੍ਰਮਦਾਨ ਕਰਕੇ ਆਪਣੇ ਸ਼ਹਿਰ, ਸੂਬੇ ਅਤੇ ਦੇਸ਼ ਨੂੰ ਸਾਫ਼ ਸੁਥਰਾ ਬਣਾਉਣਗੇ। ਇਸ ਮੌਕੇ ਨਵੀਂ ਦਿੱਲੀ ਸਥਿਤ ਸੰਸਦ ਕੰਪਲੈਕਸ ਵਿੱਚ ਸਫ਼ਾਈ ਮੁਹਿੰਮ ਵੀ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਲੋਕ ਸਭਾ ਦੇ ਜਨਰਲ ਸਕੱਤਰ ਉਤਪਲ ਕੁਮਾਰ ਸਿੰਘ ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਲੋਕ ਸਭਾ ਸਕੱਤਰੇਤ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
