
ਅਹਿਮਦਾਬਾਦ, 01 ਅਕਤੂਬਰ (ਹਿ. ਸ.)। ‘ਸਵੱਛਤਾ ਹੀ ਸੇਵਾ’ ਮੁਹਿੰਮ ਦੇ ਸਬੰਧ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਨਾ ਸਦਕਾ 01 ਅਕਤੂਬਰ ਨੂੰ ਦੇਸ਼ ਭਰ ’ਚ ਲੋਕ ਨੁਮਾਇੰਦਿਆਂ ਦੀ ਅਗਵਾਈ ’ਚ ਮਹਾਤਮਾ ਲੋਕ ਭਾਗੀਦਾਰ ਅਤੇ ਇੱਕ ਤਾਰੀਕ, ਇੱਕ ਘੰਟਾ ਦੇ ਨਾਅਰੇ ਨਾਲ ਵੱਖ-ਵੱਖ ਥਾਵਾਂ ‘ਤੇ ਸ਼੍ਰਮਦਾਨ ਪ੍ਰੋਗਰਾਮ ਕਰਵਾਏ ਗਏ ਹਨ। ਗਾਂਧੀਨਗਰ ਦੇ ਸੰਸਦ ਮੈਂਬਰ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਦੇ ਰਾਨੀਪ ਵਿੱਚ ਇੱਕ ਤਾਰੀਖ, ਇੱਕ ਘੰਟੇ ਦੀ ਸਫ਼ਾਈ ਮੁਹਿੰਮ ਦੇ ਨਾਲ ਆਯੋਜਿਤ ਮਹਾਸ਼੍ਰਮਦਾਨ ਮੁਹਿੰਮ ਵਿੱਚ ਹਿੱਸਾ ਲਿਆ।
‘ਸਵੱਛਤਾ ਹੀ ਸੇਵਾ-2023’ ਦੇ ‘ਕੂੜਾ ਮੁਕਤ ਭਾਰਤ’ ਥੀਮ ਤਹਿਤ ਰਾਨੀਪ ਅਹਿਮਦਾਬਾਦ ਮਿਉਂਸਪਲ ਟ੍ਰਾਂਸਪੋਰਟ ਸਰਵਿਸ (ਏ.ਐੱਮ.ਟੀ.ਐੱਸ.) ਦੇ ਬੱਸ ਸਟਾਪ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਸਫਾਈ ਕਰਵਾਈ ਗਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਸਥਾਨਕ ਲੋਕਾਂ ਅਤੇ ਸਫ਼ਾਈ ਕਰਮਚਾਰੀਆਂ ਨੇ ਇਸ ਮੁਹਿੰਮ ਵਿੱਚ ਹਿੱਸਾ ਲਿਆ। ਇਸ ਮੁਹਿੰਮ ਤਹਿਤ ਆਲੇ-ਦੁਆਲੇ ਦੇ ਇਲਾਕੇ ਵਿੱਚੋਂ ਕੂੜਾ ਚੁੱਕਿਆ ਗਿਆ। ਇਸ ਦੌਰਾਨ ਕੇਂਦਰੀ ਮੰਤਰੀ ਸ਼ਾਹ ਨੇ ਰਾਨੀਪ ਇਲਾਕੇ ਦੇ ਹਨੂੰਮਾਨਜੀ ਮੰਦਰ ਦਾ ਵੀ ਦੌਰਾ ਕੀਤਾ। ਇਸ ਪ੍ਰੋਗਰਾਮ ‘ਚ ਅਹਿਮਦਾਬਾਦ ਦੀ ਮੇਅਰ ਪ੍ਰਤਿਭਾਬੇਨ ਜੈਨ, ਸਟੈਂਡਿੰਗ ਕਮੇਟੀ ਦੇ ਚੇਅਰਮੈਨ ਦੇਵਾਂਗ ਦਾਣੀ, ਵਿਧਾਇਕ ਜੀਤੂ ਪਟੇਲ, ਹਰਸ਼ਦਭਾਈ ਪਟੇਲ, ਅਲਪੇਸ਼ ਠਾਕੋਰ, ਸਾਬਕਾ ਸਟੈਂਡਿੰਗ ਕਮੇਟੀ ਚੇਅਰਮੈਨ ਹਿਤੇਸ਼ ਬਾਰੋਟ, ਰਾਨੀਪ ਵਾਰਡ ਦੇ ਕੌਂਸਲਰ ਦਸ਼ਰਥ ਪਟੇਲ, ਵਿਰਲ ਵਿਆਸ, ਭਾਵੀ ਪੰਚਾਲ, ਗੀਤਾ ਪਟੇਲ ਸਮੇਤ ਸਮੇਤ ਹੋਰ ਵੀ ਕਈ ਪਤਵੰਤੇ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
