ਮੁੰਬਈ, 01 ਅਕਤੂਬਰ। ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਨੇ ਦੇਸ਼ ਹੀ ਨਹੀਂ ਬਲਕਿ ਪੂਰੀ ਦੁਨੀਆ ‘ਚ ਧੂਮ ਮਚਾ ਦਿੱਤੀ ਹੈ। 7 ਸਤੰਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਦੁਨੀਆ ਭਰ ‘ਚ 1000 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ‘ਜਵਾਨ’ ਨੇ 24ਵੇਂ ਦਿਨ ਦੇਸ਼ ਦੇ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕੀਤੀ ਹੈ।
‘ਪਠਾਨ’ ਦੇ ਵਿਸ਼ਵ ਭਰ ‘ਚ ਲਾਈਫਟਾਈਮ ਕਲੈਕਸ਼ਨ ਦਾ ਰਿਕਾਰਡ ਆਖਰਕਾਰ ‘ਜਵਾਨ’ ਨੇ ਤੋੜ ਦਿੱਤਾ ਹੈ। ਇਕ ਰਿਪੋਰਟ ਦੇ ਮੁਤਾਬਕ ਜਵਾਨ 1055 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰਕੇ ਵਿਸ਼ਵ ਪੱਧਰ ‘ਤੇ 2023 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ। 24ਵੇਂ ਦਿਨ ਘਰੇਲੂ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਸ਼ਾਹਰੁਖ ਸਟਾਰਰ ਫਿਲਮ ਨੇ 23ਵੇਂ ਦਿਨ ਸਿਰਫ 5.05 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸ਼ਨੀਵਾਰ ਭਾਵ 24ਵੇਂ ਦਿਨ ‘ਜਵਾਨ’ ਨੇ 9.25 ਕਰੋੜ ਦੀ ਕਮਾਈ ਕੀਤੀ। ਇਸ ਨਾਲ ਫਿਲਮ ਦੀ ਕੁੱਲ ਕਮਾਈ 596.20 ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਸ਼ਾਹਰੁਖ ਦੀ ‘ਜਵਾਨ’ ਨੇ ਰਿਲੀਜ਼ ਤੋਂ ਬਾਅਦ ਚੌਥੇ ਸ਼ਨੀਵਾਰ ਨੂੰ 9.25 ਕਰੋੜ ਦੀ ਕਮਾਈ ਕਰਕੇ ਸੰਨੀ ਦਿਓਲ ਦੀ ਬਲਾਕਬਸਟਰ ਫਿਲਮ ‘ਗਦਰ-2’ ਦਾ ਰਿਕਾਰਡ ਤੋੜ ਦਿੱਤਾ ਹੈ। ਸੰਨੀ ਦਿਓਲ ਦੀ ਫਿਲਮ ਨੇ ਆਪਣੀ ਰਿਲੀਜ਼ ਦੇ 24ਵੇਂ ਦਿਨ ਸਿਰਫ 7.8 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੌਰਾਨ ‘ਜਵਾਨ’ ਤੋਂ ਬਾਅਦ ਸ਼ਾਹਰੁਖ ਦੀ ਫਿਲਮ ‘ਡੰਕੀ’ ਬਾਕਸ ਆਫਿਸ ‘ਤੇ ਧਮਾਲ ਮਚਾਉਣ ਲਈ ਤਿਆਰ ਹੈ। ਇਹ ਫਿਲਮ 22 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ‘ਚ ਸ਼ਾਹਰੁਖ ਨਾਲ ਅਦਾਕਾਰਾ ਤਾਪਸੀ ਪੰਨੂ ਨਜ਼ਰ ਆਵੇਗੀ।
