ਕੁੱਲੂ, 30 ਸਤੰਬਰ (ਹਿ. ਸ.)। ਐਂਟੀ ਨਾਰਕੋਟਿਕਸ ਟਾਸਕ ਫੋਰਸ ਕੁੱਲੂ ਦੀ ਟੀਮ ਨੇ ਇੱਕ ਨੌਜਵਾਨ ਨੂੰ ਚਰਸ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਚਰਸ ਤਸਕਰੀ ਦਾ ਮਾਮਲਾ ਸ਼ਨੀਵਾਰ ਸਵੇਰੇ ਉਸ ਸਮੇਂ ਸਾਹਮਣੇ ਆਇਆ ਜਦੋਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਹੈੱਡ ਕਾਂਸਟੇਬਲ ਸੁਧੀਰ ਦੀ ਅਗਵਾਈ ‘ਚ ਭਰਾੜੀ ਦੇ ਨਾਕੇ ‘ਤੇ ਮੌਜੂਦ ਸੀ। ਇਸ ਦੌਰਾਨ ਵੋਲਵੋ ਬੱਸ ਐਚ. ਆਰ. 68 ਬੀ – 2037 ਨੂੰ ਪੁਲਿਸ ਨੇ ਜਾਂਚ ਲਈ ਰੋਕਿਆ।
ਟੀਮ ਜਿਵੇਂ ਹੀ ਬੱਸ ਵਿੱਚ ਦਾਖ਼ਲ ਹੋਈ ਤਾਂ ਬੱਸ ਵਿੱਚ ਸਫ਼ਰ ਕਰ ਰਿਹਾ ਇੱਕ ਨੌਜਵਾਨ ਡਰ ਗਿਆ। ਟੀਮ ਨੇ ਸ਼ੱਕ ਦੇ ਆਧਾਰ ‘ਤੇ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ‘ਚੋਂ 380 ਗ੍ਰਾਮ ਚਰਸ ਬਰਾਮਦ ਹੋਈ। ਟੀਮ ਨੇ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਲਈ ਸਬੰਧਤ ਥਾਣੇ ਦੇ ਹਵਾਲੇ ਕਰ ਦਿੱਤਾ ਹੈ।
ਐਂਟੀ ਨਾਰਕੋਟਿਕਸ ਟਾਸਕ ਫੋਰਸ ਕੁੱਲੂ ਦੇ ਡੀਐਸਪੀ ਹੇਮਰਾਜ ਵਰਮਾ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਪ੍ਰਹਿਲਾਦ ਭਾਰਦਵਾਜ (23) ਪੁੱਤਰ ਸੰਤ ਪ੍ਰਕਾਸ਼ ਵਾਸੀ ਸਵਰਨ ਜੈਅੰਤੀ ਵਿਹਾਰ, ਕਾਨਪੁਰ, ਜ਼ਿਲ੍ਹਾ ਕਾਨਪੁਰ ਉੱਤਰ ਪ੍ਰਦੇਸ਼ ਵਜੋਂ ਹੋਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
