ਮੁੰਬਈ, 30 ਸਤੰਬਰ (ਹਿ. ਸ.)। ਬਿੱਗ ਬੌਸ 16 ਅਤੇ ‘ਖਤਰੋਂ ਕੇ ਖਿਲਾੜੀ’ ਫੇਮ ਅਦਾਕਾਰਾ ਅਰਚਨਾ ਗੌਤਮ ਨੇ ਦੋਸ਼ ਲਾਇਆ ਹੈ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਅਰਚਨਾ ਗੌਤਮ ਨੂੰ ਲੋਕ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ, ਪਰ ਹੁਣ ਅਦਾਕਾਰਾ ਨੇ ਦੋਸ਼ ਲਾਇਆ ਹੈ ਕਿ ਜਦੋਂ ਉਹ ਦਿੱਲੀ ਸਥਿਤ ਕਾਂਗਰਸ ਦਫ਼ਤਰ ਪਹੁੰਚੀ ਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਨਾਲ ਧੱਕਾ-ਮੁੱਕੀ ਕੀਤੀ ਗਈ। ਅਦਾਕਾਰਾ ਨੇ ਇਹ ਵੀ ਕਿਹਾ ਹੈ ਕਿ ਇਹ ਸਭ ਕਾਂਗਰਸੀ ਵਰਕਰਾਂ ਨੇ ਕੀਤਾ ਹੈ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਹਾਲ ਹੀ ‘ਚ ਅਰਚਨਾ ਗੌਤਮ ਆਪਣੇ ਪਿਤਾ ਨਾਲ ਦਿੱਲੀ ਸਥਿਤ ਕਾਂਗਰਸ ਦਫਤਰ ਪਹੁੰਚੀ। ਉਸ ਸਮੇਂ ਉਨ੍ਹਾਂ ਆਪਣੇ ਪਿਤਾ ਨਾਲ ਪਾਰਟੀ ਦਫ਼ਤਰ ਜਾਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਗਿਆ। ਅਰਚਨਾ ਗੌਤਮ ਨੇ ਕਿਹਾ ਹੈ ਕਿ ਉੱਥੇ ਮੌਜੂਦ ਔਰਤਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਅਰਚਨਾ ਨੇ ਮੀਡੀਆ ਨੂੰ ਦੱਸਿਆ ਕਿ ਉਹ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਪ੍ਰਿਅੰਕਾ ਗਾਂਧੀ ਨੂੰ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਹੋਣ ‘ਤੇ ਵਧਾਈ ਦੇਣ ਆਈ ਸਨ ਪਰ ਉਸ ਨਾਲ ਅਜਿਹਾ ਹੋਇਆ।
ਕੀ ਕਿਹਾ ਅਰਚਨਾ ਗੌਤਮ ਨੇ?
ਮੈਂ ਕਾਂਗਰਸ ਪਾਰਟੀ ਦਫ਼ਤਰ ਜਾ ਰਹੀ ਸੀ ਪਰ ਮੈਨੂੰ ਰੋਕ ਦਿੱਤਾ ਗਿਆ। ਉਸ ਤੋਂ ਬਾਅਦ ਮੈਂ ਹੈਰਾਨ ਰਹਿ ਗਈ। ਦਫ਼ਤਰ ਦੇ ਬਾਹਰ ਵੀ ਉਨ੍ਹਾਂ ਨਾਲ ਬਦਸਲੂਕੀ ਅਤੇ ਕੁੱਟਮਾਰ ਕੀਤੀ ਗਈ। ਮੇਰੇ ਪਿਤਾ ਜੀ ਮੈਨੂੰ ਚੁੱਕ ਕੇ ਕਾਰ ਵਿਚ ਲੈ ਗਏ। ਪਰ ਹੁਣ ਮੈਂ ਚੁੱਪ ਨਹੀਂ ਬੈਠਾਂਗੀ। ਜੇਕਰ ਕਾਂਗਰਸ ਪਾਰਟੀ ਮੇਰੇ ਵਰਗੀਆਂ ਅਭਿਨੇਤਰੀਆਂ ਨਾਲ ਅਜਿਹਾ ਸਲੂਕ ਕਰ ਰਹੀ ਹੈ ਤਾਂ ਬਾਕੀਆਂ ਦਾ ਕੀ ਬਣੇਗਾ? ਮੈਂ ਚੁੱਪ ਨਹੀਂ ਰਹਾਂਗੀ। ਲੜਾਈ ਜਾਰੀ ਰਹੇਗੀ। ਅਰਚਨਾ ਗੌਤਮ ਨੇ ਵੀ ਕਿਹਾ ਹੈ ਕਿ ਮੇਰੇ ਨਾਲ ਜੋ ਹੋਇਆ ਉਹ ਹੈਰਾਨ ਕਰਨ ਵਾਲਾ ਸੀ ਅਤੇ ਕਾਂਗਰਸੀ ਵਰਕਰਾਂ ਦਾ ਵਿਵਹਾਰ ਗਲਤ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਅਰਚਨਾ ਗੌਤਮ ਦੇ ਪਿਤਾ ਮੇਰਠ ‘ਚ ਇਸ ਮਾਮਲੇ ‘ਚ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਜਾ ਰਹੇ ਹਨ। ਨਾਲ ਹੀ ਅਰਚਨਾ ਗੌਤਮ ਇਸ ਮਾਮਲੇ ‘ਚ ਪ੍ਰੈੱਸ ਕਾਨਫਰੰਸ ਕਰਨ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਰਚਨਾ ਇਸ ਪ੍ਰੈੱਸ ਕਾਨਫਰੰਸ ‘ਚ ਕੀ ਕਹੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
