ਢਾਕਾ, 29 ਸਤੰਬਰ (ਹਿ. ਸ.)। ਬੰਗਲਾਦੇਸ਼ ਦੇ ਰੂਪਪੁਰ ਨਿਊਕਲੀਅਰ ਪਾਵਰ ਪਲਾਂਟ ਲਈ ਪ੍ਰਮਾਣੂ ਈਂਧਨ (ਯੂਰੇਨੀਅਮ) ਦੀ ਪਹਿਲੀ ਖੇਪ ਅੱਜ ਸਵੇਰੇ ਸਖ਼ਤ ਕੌਮਾਂਤਰੀ ਸੁਰੱਖਿਆ ਹੇਠ ਰਵਾਨਾ ਕੀਤੀ ਗਈ। ਇਹ ਖੇਪ ਕੱਲ੍ਹ ਢਾਕਾ ਹਵਾਈ ਅੱਡੇ ’ਤੇ ਪਹੁੰਚੀ ਸੀ । ਇਹ ਜਾਣਕਾਰੀ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਹੈ।
ਰਿਪੋਰਟਾਂ ਅਨੁਸਾਰ ਇਹ ਖੇਪ ਅੱਜ ਸਵੇਰੇ ਪੱਬਨਾ ਦੇ ਈਸ਼ਵਰਡੀ ਉਪਜ਼ਿਲੇ ਦੇ ਰੂਪਪੁਰ ਲਈ ਰਵਾਨਾ ਹੋਈ। ਇਹ ਸਵੇਰੇ 10 ਵਜੇ ਦੇ ਕਰੀਬ ਬੰਗਬੰਧੂ ਪੁਲ ਨੂੰ ਪਾਰ ਕੀਤਾ। ਵਿਸ਼ੇਸ਼ ਵਾਹਨਾਂ ਰਾਹੀਂ ਈਂਧਨ ਦੀ ਢੋਆ-ਢੁਆਈ ਕੀਤੀ ਜਾ ਰਹੀ ਹੈ। ਰੂਪਪੁਰ ਪਹੁੰਚਣ ’ਤੇ ਰੇਡੀਓ ਐਕਟਿਵ ਈਂਧਨ ਨੂੰ ਪ੍ਰੋਜੈਕਟ ਸਾਈਟ ’ਤੇ ਸਟੋਰ ਕੀਤਾ ਜਾਵੇਗਾ। ਇਸ ਸਬੰਧੀ 5 ਅਕਤੂਬਰ ਨੂੰ ਸਮਾਗਮ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਡਾਇਰੈਕਟਰ ਜਨਰਲ ਦੇ ਵੀ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
