ਨਵੀਂ ਦਿੱਲੀ, 29 ਸਤੰਬਰ (ਹਿ. ਸ.)। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ’ਚ ਤੇਜ਼ੀ ਦਾ ਰੁਖ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ। ਹਾਲਾਂਕਿ ਬਾਜ਼ਾਰ ਖੁੱਲ੍ਹਦੇ ਹੀ ਬਿਕਵਾਲੀ ਦਾ ਦਬਾਅ ਰਿਹਾ, ਜਿਸ ਕਾਰਨ ਸ਼ੇਅਰ ਬਾਜ਼ਾਰ ਕੁਝ ਸਮੇਂ ਲਈ ਕਮਜ਼ੋਰ ਨਜ਼ਰ ਆਇਆ। ਪਰ ਕੁਝ ਸਮੇਂ ਬਾਅਦ ਖਰੀਦਦਾਰਾਂ ਨੇ ਮੋਰਚਾ ਸੰਭਾਲ ਲਿਆ, ਜਿਸ ਕਾਰਨ ਸ਼ੇਅਰ ਬਾਜ਼ਾਰ ਦੀ ਚਾਲ ’ਚ ਦੋਬਾਰਾ ਤੇਜ਼ੀ ਦਿਖਾਈ ਦਿੱਤੀ। ਕਾਰੋਬਾਰ ਦੋਰਾਨ 11:05 ਵਜੇ ਤੱਕ ਸੈਂਸੈਕਸ 177.64 ਅੰਕ ਭਾਵ 0.27 ਫੀਸਦੀ ਦੀ ਮਜ਼ਬੂਤੀ ਨਾਲ 65,685.96 ਅੰਕ ’ਤੇ ਅਤੇ ਨਿਫਟੀ 71.05 ਅੰਕ ਭਾਵ 0.36 ਫੀਸਦੀ ਦੀ ਮਜ਼ਬੂਤੀ ਨਾਲ 19,594.60 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ।
ਬੀਐੱਸਈ ਦਾ ਸੈਂਸੈਕਸ ਅੱਜ 235.61 ਅੰਕਾਂ ਦੇ ਵਾਧੇ ਨਾਲ 65,743.93 ਅੰਕਾਂ ਦੇ ਪੱਧਰ ’ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਬਾਜ਼ਾਰ ’ਚ ਚਾਰ-ਚੁਫੇਰੇ ਬਿਕਵਾਲੀ ਸ਼ੁਰੂ ਹੋ ਗਈ, ਜਿਸ ਕਾਰਨ ਇੰਡੈਕਸ 65,570.38 ਅੰਕਾਂ ਦੇ ਪੱਧਰ ’ਤੇ ਡਿੱਗ ਗਿਆ। ਪਰ ਇਸ ਤੋਂ ਬਾਅਦ ਖਰੀਦਦਾਰਾਂ ਨੇ ਮੋਰਚਾ ਸੰਭਾਲ ਲਿਆ ਅਤੇ ਲਗਾਤਾਰ ਖਰੀਦਦਾਰੀ ਕਰਕੇ ਇਸ ਸੂਚਕਾਂਕ ਦੀ ਗਤੀ ਵਧਾ ਦਿੱਤੀ। ਸੈਂਸੈਕਸ ਵਾਂਗ ਐੱਨਐੱਸਈ ਨਿਫਟੀ ਨੇ ਵੀ ਅੱਜ 57.65 ਅੰਕਾਂ ਦੇ ਵਾਧੇ ਨਾਲ 19,581.20 ਅੰਕਾਂ ’ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਦੇ ਹੀ ਵਿਕਰੀ ਦੇ ਦਬਾਅ ਕਾਰਨ ਇਹ ਸੂਚਕਾਂਕ 19,608.35 ਅੰਕਾਂ ਦੇ ਪੱਧਰ ’ਤੇ ਡਿੱਗ ਗਿਆ, ਪਰ ਇਸ ਤੋਂ ਬਾਅਦ ਜਦੋਂ ਖਰੀਦਦਾਰੀ ਸ਼ੁਰੂ ਹੋਈ ਤਾਂ ਇਹ ਸੂਚਕਾਂਕ ਵੀ ਤੇਜ਼ੀ ਦੇ ਰਾਹ ’ਤੇ ਪਰਤਿਆ।
ਪਹਿਲੇ ਇਕ ਘੰਟੇ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ’ਚੋਂ ਐੱਨ.ਟੀ.ਪੀ.ਸੀ., ਯੂ.ਪੀ.ਐੱਲ., ਹਿੰਡਾਲਕੋ ਇੰਡਸਟਰੀਜ਼, ਡਾ. ਰੈੱਡੀਜ਼ ਲੈਬਾਰਟਰੀਜ਼ ਅਤੇ ਟਾਟਾ ਮੋਟਰਜ਼ ਦੇ ਸ਼ੇਅਰ 2.76 ਫੀਸਦੀ ਤੋਂ 1.49 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰਦੇ ਦਿਖਾਈ ਦਿੱਤੇ। ਦੂਜੇ ਪਾਸੇ ਐਲਟੀ ਮਾਈਂਡਟਰੀ, ਇੰਫੋਸਿਸ, ਅਡਾਨੀ ਐਂਟਰਪ੍ਰਾਈਜ਼, ਵਿਪਰੋ ਅਤੇ ਟੀਸੀਐਸ ਦੇ ਸ਼ੇਅਰ 1.39 ਤੋਂ 0.71 ਫੀਸਦੀ ਦੀ ਕਮਜ਼ੋਰੀ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਸੈਂਸੈਕਸ ’ਚ ਸ਼ਾਮਲ 30 ਸ਼ੇਅਰਾਂ ਵਿੱਚੋਂ 17 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ’ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 13 ਸ਼ੇਅਰ ਲਾਲ ਨਿਸ਼ਾਨ ’ਤੇ ਕਾਰੋਬਾਰ ਕਰਦੇ ਦੇਖੇ ਗਏ। ਜਦੋਂ ਕਿ ਨਿਫਟੀ ’ਚ ਸ਼ਾਮਲ 50 ਸ਼ੇਅਰਾਂ ’ਚੋਂ 34 ਸਟਾਕ ਹਰੇ ਨਿਸ਼ਾਨ ਵਿੱਚ ਅਤੇ 16 ਸਟਾਕ ਲਾਲ ਨਿਸ਼ਾਨ ’ਚ ਕਾਰੋਬਾਰ ਕਰਦੇ ਦੇਖੇ ਗਏ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਵੀਰਵਾਰ ਨੂੰ ਸੈਂਸੈਕਸ 610.37 ਅੰਕ ਜਾਂ 0.92 ਫੀਸਦੀ ਦੀ ਕਮਜ਼ੋਰੀ ਨਾਲ 65,508.32 ਅੰਕਾਂ ਦੇ ਪੱਧਰ ’ਤੇ ਅਤੇ ਨਿਫਟੀ 192.90 ਅੰਕ ਜਾਂ 0.98 ਫੀਸਦੀ ਡਿੱਗ ਕੇ 19,523.55 ਅੰਕ ਦੇ ਪੱਧਰ ’ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
