ਨਵੀਂ ਦਿੱਲੀ, 28 ਸਤੰਬਰ (ਹਿ. ਸ.)। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ, 1994 ਵਿੱਚ ਸੋਧ ਕਰਦੇ ਹੋਏ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਤਹਿਤ ਮਲਟੀ-ਸਿਸਟਮ ਆਪਰੇਟਰ (ਐੱਮ.ਐੱਸ.ਓ.) ਰਜਿਸਟ੍ਰੇਸ਼ਨਾਂ ਦੇ ਨਵੀਨੀਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਕੇਬਲ ਆਪਰੇਟਰਾਂ ਦੁਆਰਾ ਬਰਾਡਬੈਂਡ ਸੇਵਾ ਪ੍ਰਦਾਤਾਵਾਂ ਨਾਲ ਆਖਰੀ ਮੀਲ ਦੀ ਇੰਟਰਨੈਟ ਪਹੁੰਚ ਨੂੰ ਵਧਾਉਣ ਲਈ ਬੁਨਿਆਦੀ ਢਾਂਚੇ ਨੂੰ ਸਾਂਝਾ ਕਰਨ ਲਈ ਨਿਯਮਾਂ ਵਿੱਚ ਲਾਜ਼ਮੀ ਵਿਵਸਥਾਵਾਂ ਸ਼ਾਮਲ ਕੀਤੀਆਂ ਗਈਆਂ ਹਨ।
ਐੱਮਐੱਸਓ ਰਜਿਸਟ੍ਰੇਸ਼ਨ ਲਈ ਸੰਸ਼ੋਧਿਤ ਨਿਯਮਾਂ ਦੀਆਂ ਕਈ ਵਿਸ਼ੇਸ਼ਤਾਵਾਂ ਹਨ, ਜਿਸ ਵਿੱਚ ਐੱਮਐੱਸਓ ਰਜਿਸਟ੍ਰੇਸ਼ਨ ਜਾਂ ਰਜਿਸਟ੍ਰੇਸ਼ਨ ਦੇ ਨਵੀਨੀਕਰਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਬ੍ਰੌਡਕਾਸਟ ਸਰਵਿਸਿਜ਼ ਪੋਰਟਲ ’ਤੇ ਔਨਲਾਈਨ ਅਪਲਾਈ ਕਰਨਾ, ਦਸ ਸਾਲਾਂ ਦੀ ਮਿਆਦ ਲਈ ਐੱਮਐੱਸਓ ਰਜਿਸਟ੍ਰੇਸ਼ਨ ਦੇਣਾ ਜਾਂ ਨਵਿਆਉਣ ਕਰਨ, ਰਜਿਸਟ੍ਰੇਸ਼ਨ ਦੇ ਨਵੀਨੀਕਰਨ ਲਈ ਪ੍ਰੋਸੈਸਿੰਗ ਫੀਸ ਵੀ 1 ਲੱਖ ਰੁਪਏ, ਰਜਿਸਟ੍ਰੇਸ਼ਨ ਦੇ ਨਵੀਨੀਕਰਨ ਲਈ ਅਰਜ਼ੀ ਰਜਿਸਟਰੇਸ਼ਨ ਦੀ ਮਿਆਦ ਪੁੱਗਣ ਤੋਂ ਪਹਿਲਾਂ ਸੱਤ ਤੋਂ ਦੋ ਮਹੀਨਿਆਂ ਦੀ ਮਿਆਦ ਦੇ ਅੰਦਰ ਕੀਤੀ ਜਾਣੀ ਚਾਹੀਦੀ ਹੈ।
ਮੰਤਰਾਲੇ ਦੇ ਅਨੁਸਾਰ, ਨਵਿਆਉਣ ਦੀ ਪ੍ਰਕਿਰਿਆ ਕਾਰੋਬਾਰ ਕਰਨ ਵਿੱਚ ਅਸਾਨੀ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੇ ਅਨੁਸਾਰ ਹੈ, ਕਿਉਂਕਿ ਇਹ ਕੇਬਲ ਆਪਰੇਟਰਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਨਿਸ਼ਚਤ ਪ੍ਰਦਾਨ ਕਰੇਗੀ ਅਤੇ ਇਸ ਤਰ੍ਹਾਂ ਸੈਕਟਰ ਨੂੰ ਵਿਦੇਸ਼ੀ ਨਿਵੇਸ਼ ਲਈ ਆਕਰਸ਼ਕ ਬਣਾਵੇਗੀ। ਮੰਤਰਾਲੇ ਨੇ ਕਿਹਾ ਹੈ ਕਿ ਜਿਨ੍ਹਾਂ ਐਮਐਸਓਜ਼ ਦੀ ਰਜਿਸਟ੍ਰੇਸ਼ਨ 7 ਮਹੀਨਿਆਂ ਦੇ ਅੰਦਰ ਖਤਮ ਹੋ ਰਹੀ ਹੈ, ਉਨ੍ਹਾਂ ਨੂੰ ਬ੍ਰੌਡਕਾਸਟ ਸਰਵਿਸਿਜ਼ ਪੋਰਟਲ ਰਾਹੀਂ ਆਨਲਾਈਨ ਅਪਲਾਈ ਕਰਨਾ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਪੈਣ ’ਤੇ, ਪੋਰਟਲ ’ਤੇ ਉਪਲਬਧ ਹੈਲਪਲਾਈਨ ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ 1994 ਦੇ ਤਹਿਤ ਸਿਰਫ਼ ਨਵੇਂ ਐੱਮਐੱਸਓ ਰਜਿਸਟ੍ਰੇਸ਼ਨਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਸੀ। ਨਿਯਮਾਂ ਵਿੱਚ ਐਮਐਸਓ ਰਜਿਸਟ੍ਰੇਸ਼ਨ ਲਈ ਵੈਧਤਾ ਦੀ ਮਿਆਦ ਨਿਰਧਾਰਤ ਨਹੀਂ ਕੀਤੀ ਗਈ ਸੀ, ਨਾ ਹੀ ਇਸ ਵਿੱਚ ਔਨਲਾਈਨ ਅਰਜ਼ੀ ਦਾਇਰ ਕਰਨਾ ਲਾਜ਼ਮੀ ਕੀਤਾ ਗਿਆ ਸੀ। ਕੇਬਲ ਆਪਰੇਟਰਾਂ ਦੁਆਰਾ ਬਰਾਡਬੈਂਡ ਸੇਵਾ ਪ੍ਰਦਾਤਾਵਾਂ ਦੇ ਨਾਲ ਬੁਨਿਆਦੀ ਢਾਂਚੇ ਨੂੰ ਸਾਂਝਾ ਕਰਨ ਨਾਲ ਸਬੰਧਤ ਵਿਵਸਥਾ ਨੂੰ ਸ਼ਾਮਲ ਕਰਨ ਨਾਲ ਇੰਟਰਨੈੱਟ ਦੀ ਪ੍ਰਵੇਸ਼ ਵਧਾਉਣ ਅਤੇ ਸਰੋਤਾਂ ਦੀ ਕੁਸ਼ਲ ਵਰਤੋਂ ਦਾ ਦੋਹਰਾ ਲਾਭ ਹੋਵੇਗਾ। ਇਸ ਨਾਲ ਬਰਾਡਬੈਂਡ ਸੇਵਾਵਾਂ ਲਈ ਵਾਧੂ ਬੁਨਿਆਦੀ ਢਾਂਚੇ ਦੀ ਲੋੜ ਵੀ ਘਟੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
