ਮੁੰਬਈ, 28 ਸਤੰਬਰ (ਹਿ. ਸ.)। ਨਿਰਮਾਤਾਵਾਂ ਨੇ ਹਾਲ ਹੀ ਵਿੱਚ ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਿਤ ਫਿਲਮ ‘ਐਨੀਮਲ’ ਦਾ ਟੀਜ਼ਰ ਰਿਲੀਜ਼ ਕੀਤਾ ਹੈ, ਜੋ ਪਰਦੇ ’ਤੇ ਇੱਕ ਅਟੱਲ ਜਨੂੰਨ ਪੈਦਾ ਕਰ ਰਿਹਾ ਹੈ ਅਤੇ ਹੁਣ ਇਹ ਟੀਜ਼ਰ ਫਿਲਮ ਨੂੰ ਲੈ ਕੇ ਲੋਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਰਿਹਾ ਹੈ।
ਰਣਬੀਰ ਕਪੂਰ ਸਟਾਰਰ ਇਸ ਫਿਲਮ ਦਾ ਟੀਜ਼ਰ ਫਿਲਮ ਦੀ ਰਾਅ ਪਾਵਰ, ਸਾਜ਼ਿਸ਼ ਅਤੇ ਜੰਗਲੀ ਨੇਚਰ ਨੂੰ ਦਿਖਾਉਣ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਅੱਜ ਰਣਬੀਰ ਕਪੂਰ ਦਾ ਜਨਮਦਿਨ ਵੀ ਹੈ ਅਤੇ ਟੀਜ਼ਰ ਰਿਲੀਜ਼ ਹੋਣ ਨਾਲ ਇਸ ਮੌਕੇ ’ਤੇ ਉਤਸ਼ਾਹ ਦੀ ਇੱਕ ਹੋਰ ਪਰਤ ਜੁੜ ਗਈ ਹੈ। ਐਨੀਮਲ ਇੱਕ ਸਿਨੇਮੈਟਿਕ ਵਾਈਲਡਫਾਇਰ ਹੈ, ਜਿਸਦਾ ਤੁਹਾਨੂੰ ਇੱਕ ਅਜਿਹੇ ਖੇਤਰ ਵਿੱਚ ਲੈ ਜਾਣਾ ਯਕੀਨੀ ਹੈ ਜਿੱਥੇ ਸਾਹਸ ਅਤੇ ਜਨੂੰਨ ਟਕਰਾਉਂਦੇ ਹਨ। ਇਹ ਥ੍ਰਿਲਰ ਡਰਾਮਾ ਭੂਸ਼ਣ ਕੁਮਾਰ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਅਨਿਲ ਕਪੂਰ, ਰਣਬੀਰ ਕਪੂਰ, ਰਸ਼ਮਿਕਾ ਮੰਦਾਨਾ, ਬੌਬੀ ਦਿਓਲ ਅਤੇ ਤ੍ਰਿਪਤੀ ਡਿਮਰੀ ਜਿਹੇ ਸ਼ਾਨਦਾਰ ਅਦਾਕਾਰ ਵੀ ਸ਼ਾਮਲ ਹਨ।
ਇਹ ਫਿਲਮ 1 ਦਸੰਬਰ ਨੂੰ ਹਿੰਦੀ, ਤੇਲਗੂ, ਤਾਮਿਲ, ਕੰਨੜ, ਮਲਿਆਲਮ ’ਚ ਰਿਲੀਜ਼ ਹੋਣ ਵਾਲੀ ਹੈ। ਐਨੀਮਲ ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਦੀ ਟੀ-ਸੀਰੀਜ਼, ਮੁਰਾਦ ਖੇਤਾਨੀ ਦੇ ਸਿਨੇ1 ਸਟੂਡੀਓਜ਼ ਅਤੇ ਪ੍ਰਣਯ ਰੈੱਡੀ ਵਾਂਗਾ ਦੀ ਭਦਰਕਾਲੀ ਪਿਕਚਰਸ ਦੁਆਰਾ ਨਿਰਮਿਤ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
