ਪਟਨਾ/ਨਵਾਦਾ, 28 ਸਤੰਬਰ (ਹਿ.ਸ.)। ਬਿਹਾਰ-ਨਵਾਦਾ-ਗਯਾ ਰੋਡ ’ਤੇ ਕੇਵਟ ਨਗਰ ਨੇੜੇ ਇਕ ਬੇਕਾਬੂ ਟਰੱਕ ਨੇ 4 ਲੋਕਾਂ ਨੂੰ ਦਰੜ ਦਿੱਤਾ, ਜਿਨ੍ਹਾਂ ’ਚੋਂ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੈ। ਪੁਲਿਸ ਮੁਤਾਬਕ ਵੀਰਵਾਰ ਸਵੇਰੇ ਨਵਾਦਾ ’ਚ ਇਕ ਬੇਕਾਬੂ ਟਰੱਕ ਨਾਲ ਹਾਦਸੇ ’ਚ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਗੰਭੀਰ ਜ਼ਖਮੀ ਵਿਅਕਤੀ ਨੂੰ ਨਵਾਦਾ ਸਦਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਟਰੱਕ ਗਯਾ ਤੋਂ ਨਵਾਦਾ ਆ ਰਿਹਾ ਸੀ, ਜਿਸ ਦੌਰਾਨ ਇਹ ਘਟਨਾ ਵਾਪਰੀ। ਸਾਰੇ ਲੋਕ ਬਾਜ਼ਾਰ ਵਿੱਚ ਕੰਮ ਕਰਨ ਲਈ ਨਵਾਦਾ ਜਾ ਰਹੇ ਸਨ। ਇਸੇ ਦੌਰਾਨ ਇੱਕ ਪਿਕਅੱਪ ਗੱਡੀ ਦਾ ਡਰਾਈਵਰ ਇਨ੍ਹਾਂ ਮਜ਼ਦੂਰਾਂ ਨੂੰ ਮੰਡੀ ਦਾ ਰਸਤਾ ਪੁੱਛ ਰਿਹਾ ਸੀ ਤਾਂ ਇੱਕ ਬੇਕਾਬੂ ਟਰੱਕ ਨੇ ਇਨ੍ਹਾਂ ਚਾਰਾਂ ਨੂੰ ਦਰੜ ਦਿੱਤਾ। ਸਾਰੇ ਮਜ਼ਦੂਰ ਕੇਵਟ ਨਗਰ ਦੇ ਰਹਿਣ ਵਾਲੇ ਹਨ। ਮ੍ਰਿਤਕਾਂ ਵਿੱਚ ਪ੍ਰਹਿਲਾਦ ਕੁਮਾਰ (17), ਸਮੀਰ ਕੁਮਾਰ (26), ਆਕਾਸ਼ ਕੁਮਾਰ (15) ਸ਼ਾਮਲ ਹਨ।
ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਸੜਕ ਜਾਮ ਕਰ ਦਿੱਤੀ। ਘਟਨਾ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਪ੍ਰਸ਼ਾਸਨਿਕ ਅਧਿਕਾਰੀ ਨਾਰਾਜ਼ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
