ਨਵੀਂ ਦਿੱਲੀ, 28 ਸਤੰਬਰ (ਹਿ. ਸ.)। ਗਲੋਬਲ ਬਾਜ਼ਾਰ ਤੋਂ ਅੱਜ ਇੱਕ ਵਾਰ ਫਿਰ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ਦੇ ਦੌਰਾਨ, ਵਾਲ ਸਟਰੀਟ ਮਾਮੂਲੀ ਵਾਧੇ ਦੇ ਨਾਲ ਬੰਦ ਹੋਣ ਵਿੱਚ ਕਾਮਯਾਬ ਰਿਹਾ, ਜਦੋਂ ਕਿ ਡਾਓ ਜੋਂਸ ਫਿਊਚਰਜ਼ ਅੱਜ ਗਿਰਾਵਟ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਯੂਰਪੀ ਬਾਜ਼ਾਰ ਸੂਚਕਾਂਕ ਪਿਛਲੇ ਸੈਸ਼ਨ ’ਚ ਡਿੱਗ ਕੇ ਲਾਲ ਨਿਸ਼ਾਨ ’ਤੇ ਬੰਦ ਹੋਏ। ਉੱਥੇ ਹੀ ਅੱਜ ਏਸ਼ੀਆਈ ਬਾਜ਼ਾਰਾਂ ਵਿੱਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
ਅਮਰੀਕੀ ਬਾਜ਼ਾਰ ਪਿਛਲੇ ਸੈਸ਼ਨ ’ਚ ਮਾਮੂਲੀ ਮਜ਼ਬੂਤੀ ਹਾਸਲ ਕਰਨ ’ਚ ਕਾਮਯਾਬ ਰਿਹਾ। ਐੱਸਐੱਡਪੀ 500 ਸੂਚਕਾਂਕ ਪਿਛਲੇ ਸੈਸ਼ਨ ਦੌਰਾਨ 0.02 ਫੀਸਦੀ ਦੇ ਮਾਮੂਲੀ ਵਾਧੇ ਨਾਲ 4,274.51 ਅੰਕ ’ਤੇ ਅਤੇ ਨੈਸਡੈਕ 0.22 ਫੀਸਦੀ ਦੇ ਵਾਧੇ ਨਾਲ 13,092.85 ਅੰਕਾਂ ਦੇ ਪੱਧਰ ’ਤੇ ਬੰਦ ਹੋਇਆ। ਉਥੇ ਹੀ ਡਾਓ ਜੋਂਸ ਫਿਊਚਰਜ਼ ਅੱਜ 0.10 ਫੀਸਦੀ ਗਿਰਾਵਟ ਨਾਲ 33,516.14 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ।
ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ’ਚ ਲਗਾਤਾਰ ਵਿਕਰੀ ਦਾ ਦਬਾਅ ਰਿਹਾ, ਜਿਸ ਕਾਰਨ ਸੂਚਕ ਅੰਕ ਗਿਰਾਵਟ ਨਾਲ ਬੰਦ ਹੋਏ। ਐੱਫਟੀਐੱਸਈ ਇੰਡੈਕਸ 0.43 ਫੀਸਦੀ ਡਿੱਗ ਕੇ 7,593.22 ’ਤੇ, ਸੀਏਸੀ ਸੂਚਕਾਂਕ 0.03 ਫੀਸਦੀ ਗਿਰਾਵਟ ਨਾਲ 7,071.79 ਅੰਕ ਦੇ ਪੱਧਰ ’ਤੇ ਅਤੇ ਡੀਏਐਕਸ ਇੰਡੈਕਸ 0.25 ਫੀਸਦੀ ਕਮਜ਼ੋਰ ਹੋ ਕੇ 15,217.45 ਅੰਕਾਂ ਦੇ ਪੱਧਰ ’ਤੇ ਬੰਦ ਹੋਇਆ।
ਅੱਜ ਏਸ਼ੀਆਈ ਬਾਜ਼ਾਰਾਂ ਵਿੱਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਕੋਸਪੀ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ ਅੱਜ ਕਾਰੋਬਾਰ ਨਹੀਂ ਕਰ ਰਹੇ ਹਨ। ਗਿਫਟ ਨਿਫਟੀ 0.07 ਫੀਸਦੀ ਦੀ ਕਮਜ਼ੋਰੀ ਦੇ ਨਾਲ 19,682 ਦੇ ਪੱਧਰ ’ਤੇ, ਨਿੱਕੇਈ ਇੰਡੈਕਸ 628.28 ਅੰਕ ਜਾਂ 1.94 ਫੀਸਦੀ ਡਿੱਗ ਕੇ ਵੱਡੀ ਗਿਰਾਵਟ ਨਾਲ 31,743.62 ਅੰਕਾਂ ਦੇ ਪੱਧਰ ’ਤੇ ਅਤੇ ਹੈਂਗ ਸੇਂਗ ਇੰਡੈਕਸ 204.59 ਅੰਕ ਜਾਂ 1.16 ਫੀਸਦੀ ਡਿੱਗ ਕੇ 17,407.28 ਅੰਕਾਂ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ। ਦੂਜੇ ਪਾਸੇ ਸਟ੍ਰੇਟਸ ਟਾਈਮਜ਼ ਇੰਡੈਕਸ 0.17 ਫੀਸਦੀ ਮਜ਼ਬੂਤੀ ਨਾਲ 3,205.43 ਅੰਕ ਦੇ ਪੱਧਰ ’ਤੇ, ਤਾਈਵਾਨ ਵੇਟਿਡ ਇੰਡੈਕਸ 0.18 ਫੀਸਦੀ ਮਜ਼ਬੂਤੀ ਨਾਲ 16,340.33 ਅੰਕਾਂ ਦੇ ਪੱਧਰ ’ਤੇ, ਸੈੱਟ ਕੰਪੋਜ਼ਿਟ ਇੰਡੈਕਸ 0.42 ਫੀਸਦੀ ਦੀ ਮਜ਼ਬੂਤੀ ਨਾਲ 1,503.45 ਅੰਕ ਦੇ ਪੱਧਰ ’ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.13 ਫੀਸਦੀ ਦੀ ਮਜ਼ਬੂਤੀ ਨਾਲ 3,111.27 ਅੰਕਾਂ ਦੇ ਪੱਧਰ ’ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
